1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਓਨਟੇਰਿਓ ਵਿਚ 10 ਹੋਰ ਹਾਈਵੇਅਜ਼ ‘ਤੇ ਸਪੀਡ ਲਿਮਿਟ ਵਧ ਕੇ 110 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ

ਨਵੀਂ ਸਪੀਡ ਲਿਮਿਟ 860 ਕਿਲੋਮੀਟਰ ਨੂੰ ਕਵਰ ਕਰੇਗੀ

ਓਨਟੇਰਿਓ ਸਰਕਾਰ ਸੂਬੇ ਦੇ 10 ਹਾਈਵੇਅਜ਼ ‘ਤੇ ਸਪੀਡ ਲਿਮਿਟ ਨੂੰ ਪੱਕੇ ਤੌਰ 'ਤੇ ਵਧਾ ਕੇ 110 ਕਿਲੋਮੀਟਰ ਪ੍ਰਤੀ ਘੰਟਾ ਕਰ ਰਹੀ ਹੈ।

ਓਨਟੇਰਿਓ ਸਰਕਾਰ ਸੂਬੇ ਦੇ 10 ਹਾਈਵੇਅਜ਼ ‘ਤੇ ਸਪੀਡ ਲਿਮਿਟ ਨੂੰ ਪੱਕੇ ਤੌਰ 'ਤੇ ਵਧਾ ਕੇ 110 ਕਿਲੋਮੀਟਰ ਪ੍ਰਤੀ ਘੰਟਾ ਕਰ ਰਹੀ ਹੈ।

ਤਸਵੀਰ: THE CANADIAN PRESS/Chris Young

RCI

ਓਨਟੇਰਿਓ ਸਰਕਾਰ ਸੂਬੇ ਦੇ 10 ਹਾਈਵੇਅਜ਼ ‘ਤੇ ਸਪੀਡ ਲਿਮਿਟ ਨੂੰ ਪੱਕੇ ਤੌਰ 'ਤੇ ਵਧਾ ਰਹੀ ਹੈ।

ਟ੍ਰਾਂਸਪੋਰਟ ਮੰਤਰੀ ਪ੍ਰਬਮੀਤ ਸਰਕਾਰੀਆ ਨੇ ਕਿਹਾ ਕਿ ਹਾਈਵੇਅ 401, 403, 406, 416 ਅਤੇ ਹਾਈਵੇਅ 69 ਦੇ ਕਈ ਹਿੱਸਿਆਂ ਦੀ ਸਪੀਡ ਲਿਮਿਟ 110 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

ਸੂਬੇ ਨੇ 2019 ਵਿੱਚ ਪਹਿਲੀ ਵਾਰ ਸ਼ੁਰੂ ਹੋਏ ਕਈ ਸਫਲ ਪਾਇਲਟ ਪ੍ਰੋਗਰਾਮਾਂ ਤੋਂ ਬਾਅਦ 2022 ਵਿੱਚ ਸੂਬਾਈ ਹਾਈਵੇਅ ਦੇ ਛੇ ਸੈਕਸ਼ਨਾਂ 'ਤੇ ਸਪੀਡ ਲਿਮਿਟ ਨੂੰ ਪਰਮਾਨੈਂਟ ਤੌਰ 'ਤੇ 110 km/h ਤੱਕ ਵਧਾ ਦਿੱਤਾ ਸੀ।

ਇਸ ਨਵੀਨਤਮ ਅਪਡੇਟ ਵਿਚ ਪੱਛਮੀ ਓਨਟੇਰਿਓ, ਦੱਖਣੀ-ਪੱਛਮੀ ਓਨਟੇਰਿਓ ਅਤੇ ਸਡਬਰੀ ਦੇ ਨੇੜੇ ਪੈਂਦੇ ਹਾਈਵੇਅਜ਼ ਦੇ ਹਿੱਸਿਆਂ ‘ਤੇ ਗਤੀ ਸੀਮਾ ਵਧੇਗੀ।

ਵਧੀ ਹੋਈ ਸਪੀਡ ਲਿਮਿਟ ਓਨਟੇਰਿਓ ਦੇ ਹਾਈਵੇਅ ਦੇ 860 ਕਿਲੋਮੀਟਰ, ਜਾਂ ਲਗਭਗ 36 ਪ੍ਰਤੀਸ਼ਤ ਨੂੰ ਕਵਰ ਕਰੇਗੀ ਜਿਨ੍ਹਾਂ ਦੀ ਗਤੀ ਸੀਮਾ 100 ਕਿ.ਮੀ. ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਹੈ।

ਪ੍ਰਬਮੀਤ ਸਰਕਾਰੀਆ ਨੇ ਕਿਹਾ, ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ 1975 ਤੱਕ, ਹਾਈਵੇਅ 400, 401, 417 ਅਤੇ QEW ਦੀ ਗਤੀ ਸੀਮਾ 110 km/h ਤੋਂ ਵੱਧ ਸੀ, ਅਤੇ ਊਰਜਾ ਸੰਕਟ ਦੇ ਰਿਸਪਾਂਸ ਵਿਚ ਇਸਨੂੰ ਘਟਾਇਆ ਗਿਆ ਸੀ

ਕਈ ਹੋਰ ਸੂਬਿਆਂ ਵਿੱਚ 110 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਸਪੀਡ ਲਿਮਿਟ ਹੈ, ਜਦ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਕੁਝ ਸੜਕਾਂ ‘ਤੇ ਤਾਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਵੀ ਸਪੀਡ ਲਿਮਿਟ ਹੈ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ