1. ਮੁੱਖ ਪੰਨਾ
  2. ਸਮਾਜ
  3. ਇਤਿਹਾਸ

ਕੈਨੇਡਾ ਵਿਚ ਏਸ਼ੀਅਨ ਹੈਰੀਟੇਜ ਮੰਥ ਸ਼ੁਰੂ

ਏਸ਼ੀਅਨ ਮੂਲ ਦੇ ਲੋਕਾਂ ਦੀ ਵਿਰਾਸਤ, ਸੱਭਿਆਚਾਰ ਅਤੇ ਇਤਿਹਾਸ ਨੂੰ ਸਮਰਪਿਤ ਮਹੀਨਾ

ਮਈ ਮਹੀਨਾ ਕੈਨੇਡਾ ਵਿਚ ਏਸ਼ੀਅਨ ਹੈਰੀਟੇਜ ਮੰਥ ਵੱਜੋਂ ਮਨਾਇਆ ਜਾਂਦਾ ਹੈ।

ਮਈ ਮਹੀਨਾ ਕੈਨੇਡਾ ਵਿਚ ਏਸ਼ੀਅਨ ਹੈਰੀਟੇਜ ਮੰਥ ਵੱਜੋਂ ਮਨਾਇਆ ਜਾਂਦਾ ਹੈ।

ਤਸਵੀਰ: canada.ca

ਤਾਬਿਸ਼ ਨਕਵੀ

ਮਈ ਮਹੀਨਾ ਕੈਨੇਡਾ ਵਿਚ ਏਸ਼ੀਅਨ ਹੈਰੀਟੇਜ ਮੰਥ ਵੱਜੋਂ ਮਨਾਇਆ ਜਾਂਦਾ ਹੈ। ਏਸ਼ੀਅਨ ਮੂਲ ਦੇ ਲੋਕਾਂ ਵੱਲੋਂ ਕੈਨੇਡਾ ਦੇ ਸਮਾਜ, ਸੱਭਿਆਚਾਰ, ਆਰਥਿਕਤਾ ਅਤੇ ਇਤਿਹਾਸ ਵਿਚ ਪਾਏ ਵਢਮੁੱਲੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਏਸ਼ੀਅਨ ਭਾਈਚਾਰੇ ਦੀ ਵਿਰਾਸਤ ਅਤੇ ਕੈਨੇਡਾ ਵਿਚ ਇਸਦੀਂ ਹੋਂਦ ਦਾ ਜਸ਼ਨ ਮਨਾਉਣ ਲਈ ਏਸ਼ੀਅਨ ਹੈਰੀਟੇਜ ਮੰਥ ਦੀ ਸ਼ੁਰੂਆਤ ਕੀਤੀ ਗਈ ਸੀ।

ਇਤਿਹਾਸਕ ਪਿਛੋਕੜ

ਕੈਨੇਡਾ ਵਿਚ ਮਈ ਨੂੰ ਏਸ਼ੀਅਨ ਹੈਰੀਟੇਜ ਮੰਥ ਵੱਜੋਂ 1990 ਦੇ ਦਹਾਕੇ ਤੋਂ ਮਨਾਇਆ ਜਾ ਰਿਹਾ ਹੈ। ਦਸੰਬਰ 2001 ਵਿੱਚ, ਕੈਨੇਡਾ ਦੀ ਸੈਨੇਟ ਨੇ ਮੁਲਕ ਵਿੱਚ ਮਈ ਨੂੰ ਏਸ਼ੀਅਨ ਹੈਰੀਟੇਜ ਵਜੋਂ ਅਧਿਕਾਰਤ ਤੌਰ ‘ਤੇ ਮਨੋਨੀਤ ਕਰਨ ਲਈ ਸੈਨੇਟਰ ਵਿਵਿਐਨ ਪੋਏ ਦੁਆਰਾ ਪ੍ਰਸਤਾਵਿਤ ਮੋਸ਼ਨ ਨੂੰ ਅਪਣਾਇਆ ਸੀ।

ਡਾ ਪੋਏ ਕੈਨੇਡਾ ਦੀ ਸੈਨੇਟ ਦੀ ਮੈਂਬਰ ਬਣਨ ਵਾਲੀ ਏਸ਼ੀਅਨ ਮੂਲ ਦੇ ਪਹਿਲੇ ਸ਼ਖ਼ਸ ਸਨ। ਮਈ 2002 ਵਿੱਚ, ਕੈਨੇਡਾ ਸਰਕਾਰ ਨੇ ਮਈ ਨੂੰ ਏਸ਼ੀਅਨ ਹੈਰੀਟੇਜ ਮੰਥ ਵਜੋਂ ਮਨਾਉਣ ਲਈ ਇੱਕ ਅਧਿਕਾਰਤ ਘੋਸ਼ਣਾ ਪੱਤਰ ਉੱਤੇ ਦਸਤਖ਼ਤ ਕੀਤੇ ਸਨ।

ਡਾ ਵਿਵੀਐਨੇ ਪੋਏ ਕੈਨੇਡਾ ਦੀ ਸੈਨੇਟ ਦੇ ਮੈਂਬਰ ਬਣਨ ਵਾਲੀ ਏਸ਼ੀਅਨ ਮੂਲ ਦੀ ਪਹਿਲੀ ਸ਼ਖ਼ਸ ਸਨ।

ਡਾ ਵਿਵੀਐਨੇ ਪੋਏ ਕੈਨੇਡਾ ਦੀ ਸੈਨੇਟ ਦੇ ਮੈਂਬਰ ਬਣਨ ਵਾਲੀ ਏਸ਼ੀਅਨ ਮੂਲ ਦੀ ਪਹਿਲੀ ਸ਼ਖ਼ਸ ਸਨ।

ਤਸਵੀਰ: Encyclopédie canadienne

ਕੈਨੇਡਾ ਵਿਚ ਬਹੁ-ਸੱਭਿਆਚਾਰਵਾਦ ਅਤੇ ਕਦਰਾਂ-ਕੀਮਤਾਂ ਦੀ ਵੰਨ-ਸੁਵੰਨਤਾ ਨੂੰ ਅਹਿਮ ਮੁਕਾਮ ਹਾਸਲ ਹੈ। ਪਿਛਲੀਆਂ ਦੋ ਸ਼ਤਾਬਦੀਆਂ ਤੋਂ ਏਸ਼ੀਅਨ ਲੋਕ ਕੈਨੇਡਾ ਪਰਵਾਸ ਕਰਦੇ ਰਹੇ ਹਨ ਅਤੇ ਇਸ ਮੁਲਕ ਦੀ ਤਾਮੀਰ, ਤਰੱਕੀ, ਸਮਾਜ, ਭਾਸ਼ਾ ,ਆਰਥਿਕਤਾ ਅਤੇ ਤਕਰੀਬਨ ਹਰ ਪਹਿਲੂ ਵਿਚ ਹੀ ਪਰਵਾਸੀਆਂ ਨੇ ਵਢਮੁੱਲਾ ਯੋਗਦਾਨ ਪਾਇਆ ਹੈ।

ਏਸ਼ੀਅਨ ਪਿਛੋਕੜ ਵਿਚ ਕੌਣ-ਕੌਣ ਸ਼ਾਮਲ ਹਨ?

ਏਸ਼ੀਅਨ ਸ਼ਬਦ ਦੀ ਪਰਿਭਾਸ਼ਾ ਵਧੇਰੇ ਸ਼ਮੂਲੀਅਤ ਵਾਲੀ ਹੋ ਸਕਦੀ ਹੈ ਅਤੇ ਹੇਠਾਂ ਦਰਜ ਮੁਲਕਾਂ ਦੇ ਪਿਛੋਕੜ ਵਾਲੇ ਲੋਕਾਂ ‘ਤੇ ਲਾਗੂ ਹੋ ਸਕਦੀ ਹੈ :

ਪੂਰਬੀ ਏਸ਼ੀਆ (ਈਸਟ ਏਸ਼ੀਆ) : ਚੀਨ, ਜਪਾਨ, ਮੰਗੋਲੀਆ, ਉੱਤਰੀ ਕੋਈਆ, ਦੱਖਣੀ ਕੋਰੀਆ, ਤਾਏਵਾਨ

ਦੱਖਣੀ ਏਸ਼ੀਆ (ਸਾਊਥ ਏਸ਼ੀਆ) : ਬੰਗਲਾਦੇਸ਼, ਭੂਟਾਨ, ਭਾਰਤ, ਪਾਕਿਸਤਾਨ, ਸ੍ਰੀ ਲੰਕਾ, ਨੇਪਾਲ, ਮਾਲਡੀਵਜ਼

ਮੱਧ ਏਸ਼ੀਆ (ਸੈਂਟਰਲ ਏਸ਼ੀਆ) : ਅਫਗ਼ਾਨਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਜੀਕਿਸਤਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ

ਦੱਖਣੀ-ਪੂਰਬੀ ਏਸ਼ੀਆ (ਸਾਊਥ-ਈਸਟ ਏਸ਼ੀਆ) : ਬਰੂਨੇਇ,ਕੰਬੋਡੀਆ, ਇੰਡੋਨੇਸ਼ੀਆ, ਲੇਓਸ, ਮਲੇਸ਼ੀਆ, ਮਿਆਂਮਾਰ, ਫ਼ਿਲਪੀਨਜ਼, ਸਿੰਗਾਪੋਰ, ਥਾਈਲੈਂਡ, ਵੀਅਤਨਾਮ

ਪੱਛਮੀ ਏਸ਼ੀਆ (ਵੈਸਟਰਨ ਏਸ਼ੀਆ) : ਅਰਮੇਨੀਆ, ਅਜ਼ਰਬਾਈਜਾਨ, ਬਹਿਰੇਨ, ਸਾਇਪਰਸ, ਜੌਰਜੀਆ, ਇਰਾਨ, ਇਰਾਕ, ਇਜ਼ਰਾਈਲ, ਜੌਰਡਨ, ਕੁਵੈਤ, ਲੈਬਨਾਨ, ਓਮਾਨ, ਫ਼ਿਲਸਤੀਨ, ਕਤਰ, ਸਾਊਦੀ ਅਰਬ, ਸੀਰੀਆ, ਤੁਰਕੀ, ਯੂ ਏ ਈ, ਯਮਨ

ਅਤੀਤ ਨੂੰ ਸੰਭਾਲਣਾ, ਭਵਿੱਖ ਨੂੰ ਗਲੇ ਲਗਾਉਣਾ

ਸਾਲ 2024 ਦੇ ਏਸ਼ੀਅਨ ਹੈਰੀਟੇਜ ਮੰਥ ਦਾ ਥੀਮ ਅਤੀਤ ਨੂੰ ਸੰਭਾਲਣਾ, ਭਵਿੱਖ ਨੂੰ ਗਲੇ ਲਗਾਉਣਾ: ਏਸ਼ੀਅਨ ਕੈਨੇਡੀਅਨ ਵਿਰਸੇ ਨੂੰ ਵਧਾਉਣਾ:(Preserving the Past, Embracing the Future: Amplifying Asian Canadian Legacy) ਰੱਖਿਆ ਗਿਆ ਹੈ।

ਇਹ ਥੀਮ ਕੈਨੇਡਾ ਵਿੱਚ ਏਸ਼ੀਅਨ ਮੂਲ ਦੇ ਲੋਕਾਂ ਦੇ ਅਮੀਰ ਵਿਰਸੇ ਅਤੇ ਯੋਗਦਾਨਾਂ ਦਾ ਜਸ਼ਨ ਮਨਾਉਣ ਦੇ ਨਾਲ ਨਾਲ ਭਵਿੱਖ ਵੱਲ ਆਸ਼ਾਵਾਦ ਅਤੇ ਉਮੀਦਾਂ ਨਾਲ ਅੱਗੇ ਵਧਣ ਦਾ ਪ੍ਰਤੀਕ ਹੈ।

ਕੈਨੇਡਾ ਦੀ ਡਾਇਵਰਸਿਟੀ ਅਤੇ ਇੰਕਲੂਜ਼ਨ ਮੰਤਰੀ ਕਮਲ ਖਹਿਰਾ ਨੇ ਇਸ ਵਿਰਾਸਤੀ ਮਹੀਨੇ ਬਾਬਤ ਬਿਆਨ ਜਾਰੀ ਕਰਦਿਆਂ ਕੈਨੇਡੀਅਨਜ਼ ਨੂੰ ਏਸ਼ੀਅਨ ਭਾਈਚਾਰੇ ਦੇ ਇਤਿਹਾਸ ਅਤੇ ਵਿਭਿੰਨ ਸੱਭਿਆਚਾਰਾਂ ਬਾਰੇ ਹੋਰ ਜਾਣਨ ਦਾ ਸੱਦਾ ਦਿੱਤਾ।

ਖਹਿਰਾ ਨੇ ਕਿਹਾ ਕਿ ਇਸ ਸਾਲ ਦਾ ਥੀਮ ਏਸ਼ੀਆਈ ਕੈਨੇਡੀਅਨਜ਼ ਦੇ ਯੋਗਦਾਨ ਨੂੰ ਉਜਾਗਰ ਕਰਦਾ ਹੈ।

ਕੈਨੇਡਾ ਆਏ ਚੀਨੀ ਪਰਵਾਸੀਆਂ ਦੀ ਫ਼ਾਈਲ ਤਸਵੀਰ।

ਕੈਨੇਡਾ ਆਏ ਚੀਨੀ ਪਰਵਾਸੀਆਂ ਦੀ ਫ਼ਾਈਲ ਤਸਵੀਰ।

ਤਸਵੀਰ: CBC

ਏਸ਼ੀਅਨ ਹੈਰੀਟੇਜ ਮੰਥ ਦੀ ਇਸ ਵਿਸ਼ੇਸ਼ ਲੜੀ ਦੌਰਾਨ ਚੀਨੀ ਇਤਿਹਾਸਕਾਰ, ਗੌਰਡਨ ਜਿਨ ਨੇ ਸੀਬੀਸੀ ਦੇ ਦ ਸਿਗਨਲ ਪ੍ਰੋਗਰਾਮ ਵਿਚ ਗੱਲਬਾਤ ਕੀਤੀ ਜਿਸ ਦੌਰਾਨ ਉਨ੍ਹਾਂ ਨੇ 20ਵੀਂ ਸਦੀ ਚ ਨਿਊਫ਼ੰਡਲੈਂਡ ਪਹੁੰਚੇ ਸ਼ੁਰੂਆਤੀ ਚੀਨੀ ਪਰਵਾਸੀਆਂ ਦੇ ਹਾਲਾਤ ਅਤੇ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ’ਤੇ ਰੌਸ਼ਨੀ ਪਾਈ।

ਤਾਬਿਸ਼ ਨਕਵੀ

ਸੁਰਖੀਆਂ