1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਫ਼ੈਡਰਲ ਬਜਟ ਦਾ ਸਮਰਥਨ ਕਰੇਗੀ ਐਨਡੀਪੀ

ਜਗਮੀਤ ਸਿੰਘ ਨੇ ਕਿਹਾ ਕਿ ਫ਼ੈਡਰਲ ਸਰਕਾਰ ਨੇ ਉਨ੍ਹਾਂ ਦੀ ਪਾਰਟੀ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਖੁੱਲ੍ਹਾਪਣ ਦਿਖਾਇਆ ਹੈ

ਐਨਡੀਪੀ ਲੀਡਰ ਜਗਮੀਤ ਸਿੰਘ ਬੁੱਧਵਾਰ, 1 ਮਈ, 2024 ਨੂੰ ਹਾਊਸ ਔਫ਼ ਕੌਮਨਜ਼ ਵਿਚ] ਸ਼ਨ ਕਾਲ ਦੌਰਾਨ ਬੋਲਦੇ ਹੋਏ।

ਐਨਡੀਪੀ ਲੀਡਰ ਜਗਮੀਤ ਸਿੰਘ ਬੁੱਧਵਾਰ, 1 ਮਈ, 2024 ਨੂੰ ਹਾਊਸ ਔਫ਼ ਕੌਮਨਜ਼ ਵਿਚ] ਸ਼ਨ ਕਾਲ ਦੌਰਾਨ ਬੋਲਦੇ ਹੋਏ।

ਤਸਵੀਰ: (Sean Kilpatrick/The Canadian Press)

RCI

ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਲਿਬਰਲ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੀ ਹਮਾਇਤ ਕਰਨਗੇ।

ਕਈ ਦਿਨਾਂ ਤੋਂ ਇਸ ਬਾਰੇ ਭੰਬਲਭੂਸਾ ਬਣਿਆ ਹੋਇਆ ਸੀ ਕਿ ਐਨਡੀਪੀ ਕਿਸ ਤਰ੍ਹਾਂ ਵੋਟ ਪਾਏਗੀ।

ਲਿਬਰਲਾਂ ਨੇ ਦੋ ਹਫ਼ਤੇ ਪਹਿਲਾਂ ਹੀ ਬਜਟ ਪੇਸ਼ ਕੀਤਾ ਸੀ ਪਰ ਬੁੱਧਵਾਰ ਤੱਕ ਜਗਮੀਤ ਸਿੰਘ ਨੇ ਇਹ ਨਹੀਂ ਸੀ ਦੱਸਿਆ ਕਿ ਉਹ ਇਸਦਾ ਸਮਰਥਨ ਕਰਨਗੇ ਜਾਂ ਨਹੀਂ।

ਐਨਡੀਪੀ ਨੇ ਆਪਣੀਆਂ ਮੁੱਖ ਨੀਤੀ ਤਰਜੀਹਾਂ 'ਤੇ ਕਾਰਵਾਈ ਦੇ ਬਦਲੇ ਭਰੋਸਗੀ ਅਤੇ ਬਜਟ ਦੀਆਂ ਵੋਟਾਂ 'ਤੇ ਸੱਤਾਧਾਰੀ ਲਿਬਰਲ ਪਾਰਟੀ ਦਾ ਸਮਰਥਨ ਕਰਨ ਲਈ ਇੱਕ ਸਮਝੌਤਾ ਕੀਤਾ ਹਇਆ ਹੈ।

ਪਰ ਜਗਮੀਤ ਸਿੰਘ ਕਹਿ ਚੁੱਕੇ ਹਨ ਕਿ ਫ਼ੈਡਰਲ ਬਜਟ ਨਵੇਂ ਡਿਸਏਬਿਲਿਟੀ ਬੈਨਿਫ਼ਿਟ (ਨਵੀਂ ਵਿੰਡੋ) ਅਤੇ ਮੂਲਨਿਵਾਸੀ ਭਾਈਚਾਰੇ ਲਈ ਲੋੜੀਂਦੀ ਫੰਡਿੰਗ ਮੁਹੱਈਆ ਨਹੀਂ ਕਰਦਾ।

ਬੁੱਧਵਾਰ ਨੂੰ ਜਗਮੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਉਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਲਈ ਖੁੱਲ੍ਹਾਪਣ ਦਿਖਾਇਆ ਹੈ।

ਜਗਮੀਤ ਨੇ ਹਾਊਸ ਔਫ਼ ਕੌਮਨਜ਼ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ, ਅਸੀਂ [ਬਜਟ] 'ਤੇ ਵਿਚਾਰ ਕਰਨ ਲਈ ਸਮਾਂ ਲਾਇਆ ਹੈ

ਪਰ ਅਸੀਂ ਉਨ੍ਹਾਂ ਨੂੰ ਖੁੱਲ੍ਹੀ ਛੂੱਟੀ ਨਹੀਂ ਦੇ ਰਹੇ। ਮੈਂ ਉਨ੍ਹਾਂ ਚਿੰਤਾਵਾਂ ਪ੍ਰਤੀ ਖੁੱਲ੍ਹਾਪਣ ਮਹਿਸੂਸ ਕੀਤਾ ਹੈ ਜੋ ਮੈਂ ਉਠਾਈਆਂ ਹਨ ਅਤੇ ਹੁਣ ਅਸੀਂ ਉਨ੍ਹਾਂ ਤੋਂ ਜਵਾਬ ਮੰਗਾਂਗੇ

ਪਰ ਪੱਤਰਕਾਰਾਂ ਦੁਆਰਾ ਦਬਾਅ ਪਾਉਣ 'ਤੇ ਵੀ, ਜਗਮੀਤ ਸਿੰਘ ਨੇ ਇਹ ਨਹੀਂ ਕਿਹਾ ਕਿ ਕੀ ਉਹਨਾਂ ਨੂੰ ਕੋਈ ਗਾਰੰਟੀ ਦਿੱਤੀ ਗਈ ਹੈ ਕਿ ਉਹਨਾਂ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ ਜਾਵੇਗਾ।

ਇਸ ਦੀ ਬਜਾਏ, ਐਨਡੀਪੀ ਲੀਡਰ ਨੇ ਬਜਟ ਵਿੱਚ ਫਾਰਮਾਕੇਅਰ ਲਈ ਫੰਡਿੰਗ (ਨਵੀਂ ਵਿੰਡੋ) ਅਤੇ ਨੈਸ਼ਨਲ ਫ਼ੂਡ ਪ੍ਰੋਗਰਾਮ (ਨਵੀਂ ਵਿੰਡੋ) ਸਮੇਤ ਉਹਨਾਂ ਚੀਜ਼ਾਂ ਵੱਲ ਇਸ਼ਾਰਾ ਕੀਤਾ ਜਿਹਨਾਂ ਦਾ ਉਹਨਾਂ ਦੀ ਪਾਰਟੀ ਸਮਰਥਨ ਕਰਦੀ ਹੈ।

ਜਗਮੀਤ ਨੇ ਕਿਹਾ, ਅਸੀਂ ਇਹ ਯਕੀਨੀ ਬਣਾਇਆ ਕਿ ਇਹ ਚੀਜ਼ਾਂ ਹੋਈਆਂ ਹਨ

ਬਾਕੀ ਵਿਰੋਧੀ ਪਾਰਟੀਆਂ ਨੇ ਅਪ੍ਰੈਲ ਵਿੱਚ ਕਿਹਾ ਸੀ ਕਿ ਉਹ ਬਜਟ ਪੇਸ਼ ਕੀਤੇ ਜਾਣ 'ਤੇ ਇਸ ਦੇ ਖਿਲਾਫ ਵੋਟਿੰਗ ਕਰਨਗੀਆਂ।

ਡੈਰਨ ਮੇਜਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ